Add parallel Print Page Options

ਅਸੀਂ ਘੋੜਿਆਂ ਦੇ ਮੂੰਹ ਵਿੱਚ ਲਗਾਮਾਂ ਪਾਉਂਦੇ ਹਾਂ ਤਾਂ ਕਿ ਘੋੜਾਂ ਸਾਡਾ ਕਹਿਣਾ ਸੁਣੇ ਅਤੇ ਮੰਨੇ ਉਨ੍ਹਾਂ ਦੇ ਮੂੰਹਾਂ ਵਿੱਚ ਇਨ੍ਹਾਂ ਲਗਾਮਾਂ ਰਾਹੀਂ ਅਸੀਂ ਉਨ੍ਹਾਂ ਦੇ ਪੂਰੇ ਸਰੀਰ ਨੂੰ ਕਾਬੂ ਕਰ ਸੱਕਦੇ ਹਾਂ। ਜਹਾਜ਼, ਬਾਰੇ ਵੀ ਇਵੇਂ ਹੀ ਹੈ। ਇੱਕ ਜਹਾਜ਼ ਬਹੁਤ ਵੱਡਾ ਹੁੰਦਾ ਹੈ ਅਤੇ ਤੇਜ਼ ਹਵਾਵਾਂ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਪਰ ਬਹੁਤ ਛੋਟਾ ਜਿਹਾ ਇੱਕ ਪਤਵਾਰ ਉਸ ਵੱਡੇ ਜਹਾਜ਼ ਨੂੰ ਕਾਬੂ ਵਿੱਚ ਰੱਖਦਾ ਹੈ। ਜਿਹੜਾ ਵਿਅਕਤੀ ਉਸ ਪਤਵਾਰ ਨੂੰ ਕਾਬੂ ਵਿੱਚ ਰੱਖਦਾ ਹੈ ਉਹੀ ਨਿਰਨਾ ਕਰਦਾ ਹੈ ਕਿ ਜਹਾਜ਼ ਕਿਧਰ ਜਾਵੇਗਾ। ਜਹਾਜ਼ ਉਧਰ ਹੀ ਜਾਂਦਾ ਜਿਧਰ ਉਹ ਵਿਅਕਤੀ ਚਾਹੁੰਦਾ ਹੈ। ਬਿਲਕੁਲ ਇਵੇਂ ਹੀ ਸਾਡੀ ਜ਼ਬਾਨ ਬਾਰੇ ਹੈ। ਇਹ ਸਾਡੇ ਸਰੀਰ ਦਾ ਇੱਕ ਛੋਟਾ ਜਿਹਾ ਅੰਗ ਹੈ, ਪਰ ਇਹ ਸ਼ੇਖੀ ਮਾਰਦੀ ਹੈ ਕਿ ਇਹ ਮਹਾਨ ਗੱਲਾਂ ਕਰ ਸੱਕਦੀ ਹੈ।

ਜੰਗਲ ਦੀ ਭਿਆਨਕ ਅੱਗ ਇੱਕ ਨਿੱਕੀ ਜਿਹੀ ਚੰਗਿਆਰੀ ਨਾਲ ਭੜਕ ਸੱਕਦੀ ਹੈ। ਜ਼ੁਬਾਨ ਅੱਗ ਦੀ ਤਰ੍ਹਾਂ ਹੈ। ਇਹ ਸਾਡੇ ਸਰੀਰ ਦੇ ਅੰਗਾਂ ਵਿੱਚਕਾਰ ਬਦੀ ਦੀ ਦੁਨੀਆਂ ਹੈ। ਕਿਵੇਂ? ਜ਼ੁਬਾਨ ਆਪਣੀ ਬਦੀ ਨੂੰ ਸਾਡੇ ਸਾਰੇ ਸਰੀਰ ਵਿੱਚ ਫ਼ੈਲਾ ਦਿੰਦੀ ਹੈ। ਇਹ ਅਜਿਹੀ ਅੱਗ ਲਾਉਂਦੀ ਹੈ ਜਿਹੜੀ ਸਾਡੇ ਸਾਰੇ ਜੀਵਨ ਉੱਤੇ ਅਸਰ ਪਾਉਂਦੀ ਹੈ। ਜ਼ੁਬਾਨ ਅੱਗ ਨਰਕ ਤੋਂ ਹਾਸਿਲ ਕਰਦੀ ਹੈ।

ਲੋਕੀ ਹਰ ਤਰ੍ਹਾਂ ਦੇ ਜੰਗਲੀ ਜਾਨਵਰਾਂ ਪੰਛੀਆਂ, ਸੱਪਾਂ ਅਤੇ ਮੱਛੀਆਂ ਨੂੰ ਸਿੱਧਾ ਸੱਕਦੇ ਹਨ। ਲੋਕਾਂ ਨੇ ਪਹਿਲਾਂ ਹੀ ਉਨ੍ਹਾਂ ਨੂੰ ਸਿੱਧਾਇਆ ਹੋਇਆ ਹੈ। ਪਰ ਕੋਈ ਵੀ ਵਿਅਕਤੀ ਆਪਣੀ ਜੀਭ ਨੂੰ ਕਾਬੂ ਨਹੀਂ ਕਰ ਸੱਕਦਾ। ਇਹ ਜੰਗਲੀ ਅਤੇ ਬਦ ਹੈ। ਇਹ ਜਹਿਰ ਨਾਲ ਭਰੀ ਹੋਈ ਹੈ ਜਿਹੜੀ ਲੋਕਾਂ ਨੂੰ ਮਾਰ ਸੱਕਦੀ ਹੈ। ਅਸੀਂ ਆਪਣੀ ਜ਼ੁਬਾਨ ਨੂੰ ਪ੍ਰਭੂ ਅਤੇ ਪਿਤਾ ਦੀ ਉਸਤਤਿ ਕਰਨ ਲਈ ਵਰਤਦੇ ਹਾਂ ਅਤੇ ਅਸੀਂ ਇਸ ਨੂੰ ਲੋਕਾਂ ਨੂੰ ਸ਼ਰਾਪ ਦੇਣ ਲਈ ਵੀ ਵਰਤਦੇ ਹਾਂ। ਪਰਮੇਸ਼ੁਰ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਵਰਗਾ ਬਣਾਇਆ ਹੈ। 10 ਉਸਤਤਿ ਅਤੇ ਗਾਲਾਂ ਉਸੇ ਮੂੰਹ ਵਿੱਚੋਂ ਨਿਕਲਦੀਆਂ ਹਨ। ਮੇਰੇ ਭਰਾਵੋ ਅਤੇ ਭੈਣੋ ਅਜਿਹਾ ਨਹੀਂ ਹੋਣਾ ਚਾਹੀਦਾ ਹੈ। 11 ਕੀ ਮਿੱਠਾ ਅਤੇ ਲੂਣਾ ਪਾਣੀ ਇੱਕੋ ਸਮੇਂ ਝਰਨੇ ਤੋਂ ਫ਼ੁੱਟਦਾ ਹੈ? ਨਹੀਂ। 12 ਮੇਰੇ ਭਰਾਵੋ ਅਤੇ ਭੈਣੋ ਕੀ ਅੰਜੀਰ ਦੇ ਪੇੜ ਉੱਤੇ ਜੈਤੂਨ ਦੇ ਫ਼ਲ ਉਗ ਸੱਕਦੇ ਹਨ? ਨਹੀਂ ਕੀ ਅੰਗੂਰ ਦੀ ਵੇਲ ਉੱਤੇ ਜੈਤੂਨ ਦੇ ਫ਼ਲ ਉੱਗ ਸੱਕਦੇ ਹਨ? ਨਹੀਂ ਕੀ ਅੰਗੂਰ ਦੀ ਵੇਲ ਉੱਤੇ ਅੰਜੀਰ ਦੇ ਫ਼ਲ ਉੱਗ ਸੱਕਦਾ ਹੈ? ਨਹੀਂ। ਅਤੇ ਲੂਣੇ ਪਾਣੀ ਨਾਲ ਭਰਿਆ ਖੂਹ ਮਿੱਠਾ ਪਾਣੀ ਨਹੀਂ ਦੇ ਸੱਕਦਾ।

Read full chapter