Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
ਹਿਜ਼ਕੀਏਲ 8-10

Sinful Things Done at the Temple

ਇੱਕ ਦਿਨ ਮੈਂ (ਹਿਜ਼ਕੀਏਲ) ਆਪਣੇ ਘਰ ਵਿੱਚ ਬੈਠਾ ਹੋਇਆ ਸੀ ਅਤੇ ਯਹੂਦਾਹ ਦੇ ਬਜ਼ੁਰਗ (ਆਗੂ) ਮੇਰੇ ਸਾਹਮਣੇ ਬੈਠੇ ਹੋਏ ਸਨ। ਇਹ ਗੱਲ (ਦੇਸ਼ ਨਿਕਾਲੇ ਦੇ) ਛੇਵੇਂ ਵਰ੍ਹੇ ਦੇ ਛੇਵੇਂ ਮਹੀਨੇ (ਸਿਤੰਬਰ) ਦੇ ਪੰਜਵੇਂ ਦਿਨ ਦੀ ਹੈ। ਅਚਾਨਕ ਮੇਰੇ ਉੱਤੇ ਯਹੋਵਾਹ ਮੇਰੇ ਪ੍ਰਭੂ, ਦੀ ਸ਼ਕਤੀ ਨਾਜ਼ਲ ਹੋਈ। ਮੈਂ ਇੱਕ ਚੀਜ਼ ਦੇਖੀ ਜਿਹੜੀ ਅੱਗ ਵਰਗੀ ਦਿਖਾਈ ਦਿੰਦੀ ਸੀ। ਇਹ ਮਨੁੱਖੀ ਸ਼ਰੀਰ ਵਰਗੀ ਦਿਖਾਈ ਦਿੰਦੀ ਸੀ। ਕਮਰ ਤੋਂ ਹੇਠਾਂ ਵੱਲ ਉਹ ਅੱਗ ਵਰਗੀ ਸੀ। ਕਮਰ ਤੋਂ ਉਤਾਂਹ ਇਹ ਚਮਕਦਾਰ ਅਤੇ ਲਿਸ਼ਕਵਾਂ ਸੀ ਜਿਵੇਂ ਕੋਈ ਧਾਤ ਅੱਗ ਵਿੱਚ ਗਰਮ ਕੀਤੀ ਹੋਈ ਹੋਵੇ। ਫ਼ੇਰ ਮੈਂ ਇੱਕ ਚੀਜ਼ ਦੇਖੀ ਜਿਹੜੀ ਬਾਂਹ ਵਰਗੀ ਦਿਖਾਈ ਦਿੰਦੀ ਸੀ। ਬਾਂਹ ਅਗੇ ਵੱਧੀ ਅਤੇ ਉਸ ਨੇ ਮੈਨੂੰ ਸਿਰ ਦੇ ਵਾਲਾਂ ਤੋਂ ਫ਼ੜ ਲਿਆ। ਫ਼ੇਰ ਹਵਾ ਨੇ ਮੈਨੂੰ ਉੱਪਰ ਹਵਾ ਵਿੱਚ ਉੱਠਾ ਦਿੱਤਾ। ਅਤੇ ਪਰਮੇਸ਼ੁਰ ਦੇ ਦਰਸ਼ਨ ਅੰਦਰ ਉਹ ਮੈਨੂੰ ਯਰੂਸ਼ਲਮ ਲੈ ਗਿਆ। ਉਹ ਮੈਨੂੰ ਅੰਦਰਲੇ ਫ਼ਾਟਕ ਤੱਕ ਲੈ ਗਿਆ-ਉਹ ਫ਼ਾਟਕ ਜਿਹੜਾ ਉੱਪਰ ਵੱਲ ਹੈ। ਉਹ ਬੁੱਤ ਜਿਹੜਾ ਪਰਮੇਸ਼ੁਰ ਨੂੰ ਈਰਖਾਲੂ ਬਣਾਉਂਦਾ ਹੈ ਫ਼ਾਟਕ ਦੇ ਨਾਲ ਹੈ। ਪਰ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਓੱਥੇ ਸੀ। ਪਰਤਾਪ ਉਸ ਦਰਸ਼ਨ ਵਰਗੀ ਜਾਪਦੀ ਸੀ ਜਿਹੜਾ ਮੈਂ (ਕਬਾਰ ਨਹਿਰ ਦੇ ਕੰਢੇ) ਵਾਦੀ ਵਿੱਚ ਦੇਖਿਆ ਸੀ।

ਪਰਮੇਸ਼ੁਰ ਨੇ ਮੇਰੇ ਨਾਲ ਗੱਲ ਕੀਤੀ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਉੱਤਰ ਵੱਲ ਵੇਖ!” ਇਸ ਲਈ ਮੈਂ ਉੱਤਰ ਵੱਲ ਵੇਖਿਆ। ਅਤੇ ਓੱਥੇ ਜਗਵੇਦੀ ਦੇ ਫ਼ਾਟਕ ਦੇ ਦਾਖਲੇ ਦੇ ਉੱਤਰ ਵੱਲ ਉਹ ਬੁੱਤ ਸੀ ਜਿਸਨੇ ਪਰਮੇਸ਼ੁਰ ਨੂੰ ਈਰਖਾਲੂ ਬਣਾ ਦਿੱਤਾ ਸੀ।

ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਉਹ ਭਿਆਨਕ ਗੱਲਾਂ ਦੇਖ ਰਿਹਾ ਹੈਂ ਜਿਹੜੀਆਂ ਇਸਰਾਏਲ ਦੇ ਲੋਕ ਕਰ ਰਹੇ ਹਨ? ਉਨ੍ਹਾਂ ਨੇ ਉਹ ਚੀਜ਼ ਓੱਥੇ ਬਣਾਈ ਠੀਕ ਮੇਰੇ ਮੰਦਰ ਦੇ ਨਾਲ! ਅਤੇ ਜੇ ਤੂੰ ਮੇਰੇ ਨਾਲ ਆਵੇਂ, ਤੂੰ ਹੋਰ ਵੀ ਵੱਧੇਰੇ ਭਿਆਨਕ ਗੱਲਾਂ ਦੇਖੇਂਗਾ!”

ਇਸ ਲਈ ਮੈਂ ਵਿਹੜੇ ਦੇ ਦਾਖਲੇ ਵੱਲ ਗਿਆ ਅਤੇ ਮੈਂ ਦੀਵਾਰ ਵਿੱਚ ਇੱਕ ਸੁਰਾਖ ਦੇਖਿਆ। ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਦੀਵਾਰ ਵਿੱਚ ਇੱਕ ਸੁਰਾਖ ਕਰ।” ਇਸ ਲਈ ਮੈਂ ਦੀਵਾਰ ਵਿੱਚ ਇੱਕ ਸੁਰਾਖ ਕਰ ਦਿੱਤਾ। ਅਤੇ ਓੱਥੇ ਮੈਂ ਇੱਕ ਫ਼ਾਟਕ ਦੇਖਿਆ।

ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਅੰਦਰ ਜਾ ਅਤੇ ਉਨ੍ਹਾਂ ਭਿਆਨਕ ਅਤੇ ਬਦ ਗੱਲਾਂ ਵੱਲ ਵੇਖ ਜਿਹੜੀਆਂ ਲੋਕ ਇੱਥੇ ਕਰ ਰਹੇ ਹਨ।” 10 ਇਸ ਲਈ ਮੈਂ ਅੰਦਰ ਗਿਆ ਅਤੇ ਦੇਖਿਆ। ਮੈਂ ਵੱਖ-ਵੱਖ ਤਰ੍ਹਾਂ ਦੇ ਸੱਪਾਂ ਅਤੇ ਜਾਨਵਰਾਂ ਦੇ ਬੁੱਤ ਦੇਖੇ ਜਿਨ੍ਹਾਂ ਬਾਰੇ ਸੋਚਣ ਨੂੰ ਵੀ ਤੁਸੀਂ ਨਫ਼ਰਤ ਕਰਦੇ ਹੋ। ਉਹ ਬੁੱਤਾਂ ਅਸ਼ਲੀਲ ਬੁੱਤ ਸਨ ਜਿਨ੍ਹਾਂ ਦੀ ਇਸਰਾਏਲ ਦੇ ਲੋਕ ਉਪਾਸਨਾ ਕਰਦੇ ਸਨ। ਓੱਥੇ ਹਰ ਦੀਵਾਰ ਉੱਤੇ ਉਨ੍ਹਾਂ ਜਾਨਵਰਾਂ ਦੀਆਂ ਤਸਵੀਰਾਂ ਉਕਰੀਆਂ ਹੋਈਆਂ ਸਨ!

11 ਫ਼ੇਰ ਮੈਂ ਸ਼ਾਫ਼ਨ ਦੇ ਪੁੱਤਰ ਯਅਜ਼ਨਯਾਹ ਅਤੇ ਇਸਰਾਏਲ ਦੇ 70 ਬਜ਼ੁਰਗਾਂ (ਆਗੂਆਂ) ਵੱਲ ਧਿਆਨ ਕੀਤਾ ਜਿਹੜੇ ਉਸ ਥਾਂ ਉੱਤੇ ਉਪਾਸਨਾ ਕਰਨ ਵਾਲੇ ਲੋਕਾਂ ਦੇ ਨਾਲ ਸਨ। ਉਹ ਉੱਥੇ ਹੀ ਸਨ, ਠੀਕ ਲੋਕਾਂ ਦੇ ਸਾਹਮਣੇ! ਅਤੇ ਹਰ ਆਗੂ ਨੇ ਆਪਣੀ ਧੂਫ਼ ਆਪਣੇ ਹੱਥ ਵਿੱਚ ਫ਼ੜੀ ਹੋਈ ਸੀ। ਧੁਖਦੀ ਹੋਈ ਧੂਫ਼ ਵਿੱਚੋਂ ਧੂਆਂ ਹਵਾ ਵਿੱਚ ਉੱਠ ਰਿਹਾ ਸੀ। 12 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਦੇਖ ਰਿਹਾ ਹੈਂ ਜੋ ਇਸਰਾਏਲ ਦੇ ਬਜ਼ੁਰਗਾਂ ਹਨੇਰੇ ਵਿੱਚ ਕਰ ਰਹੇ ਹਨ? ਹਰ ਬੰਦੇ ਦਾ ਆਪਣੇ ਝੂਠੇ ਦੇਵਤੇ ਲਈ ਖਾਸ ਕਮਰਾ ਹੈ! ਉਹ ਬੰਦੇ ਆਪਣੇ ਆਪ ਨੂੰ ਆਖਦੇ ਨੇ, ‘ਯਹੋਵਾਹ ਸਾਨੂੰ ਦੇਖ ਨਹੀਂ ਸੱਕਦਾ। ਯਹੋਵਾਹ ਨੇ ਇਸ ਦੇਸ ਨੂੰ ਤਿਆਗ ਦਿੱਤਾ ਹੈ।’” 13 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਜੇ ਤੂੰ ਮੇਰੇ ਨਾਲ ਆਵੇਂ ਤਾਂ ਉਨ੍ਹਾਂ ਬੰਦਿਆਂ ਨੂੰ ਹੋਰ ਵੀ ਵੱਧੇਰੇ ਭਿਆਨਕ ਗੱਲਾਂ ਕਰਦਿਆਂ ਦੇਖੇਂਗਾ!”

14 ਫ਼ੇਰ ਪਰਮੇਸ਼ੁਰ ਨੇ ਯਹੋਵਾਹ ਦੇ ਮੰਦਰ ਦੇ ਦਾਖਲੇ ਵੱਲ ਮੇਰੀ ਅਗਵਾਈ ਕੀਤੀ। ਇਹ ਦਰਵਾਜ਼ਾ ਉੱਤਰ ਵਾਲੇ ਪਾਸੇ ਸੀ। ਉੱਥੇ ਮੈਂ ਔਰਤਾਂ ਬੈਠੀਆਂ ਦੇਖੀਆਂ ਜਿਹੜੀਆਂ ਰੋ ਰਹੀਆਂ ਸਨ। ਉਹ ਝੂਠੇ ਦੇਵਤੇ ਤੰਮੂਜ਼ ਦਾ ਸੋਗ ਮਨਾ ਰਹੀਆਂ ਸਨ!

15 ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਭਿਆਨਕ ਚੀਜ਼ਾਂ ਦੇਖ ਰਿਹਾ ਹੈਂ? ਮੇਰੇ ਨਾਲ ਆ ਅਤੇ ਤੂੰ ਇਨ੍ਹਾਂ ਨਾਲੋਂ ਵੀ ਭਿਆਨਕ ਚੀਜ਼ਾਂ ਦੇਖੇਂਗਾ!” 16 ਫ਼ੇਰ ਉਸ ਨੇ ਮੇਰੀ ਯਹੋਵਾਹ ਦੇ ਮੰਦਰ ਦੇ ਅੰਦਰਲੇ ਵਿਹੜੇ ਵੱਲ ਮੇਰੀ ਅਗਵਾਈ ਕੀਤੀ। ਉਸ ਸਥਾਨ ਉੱਤੇ ਮੈਂ ਪੱਚੀ ਬੰਦਿਆਂ ਨੂੰ ਸਿਜਦੇ ਕਰਦੀਆਂ ਅਤੇ ਉਪਾਸਨਾ ਕਰਦਿਆਂ ਦੇਖਿਆ। ਉਹ ਵਰਾਂਡੇ ਅਤੇ ਜਗਵੇਦੀ ਦੇ ਵਿੱਚਕਾਰ ਸਨ-ਪਰ ਉਨ੍ਹਾਂ ਦਾ ਮੂੰਹ ਗ਼ਲਤ ਦਿਸ਼ਾ ਵੱਲ ਸੀ! ਉਨ੍ਹਾਂ ਦੀਆਂ ਪਿੱਠਾ ਪਵਿੱਤਰ ਸਥਾਨ ਵੱਲ ਸਨ। ਉਹ ਝੁਕ ਕੇ ਸੂਰਜ ਦੀ ਉਪਾਸਨਾ ਕਰ ਰਹੇ ਸਨ!

17 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਦੇਖਦਾ ਹੈਂ? ਯਹੂਦਾਹ ਦੇ ਲੋਕ ਸੋਚਦੇ ਨੇ ਕਿ ਮੇਰਾ ਮੰਦਰ ਇੰਨਾ ਗੈਰ ਜ਼ਰੂਰੀ ਹੈ ਕਿ ਉਹ ਇਹੋ ਜਿਹੀਆਂ ਭਿਆਨਕ ਗੱਲਾਂ ਇੱਥੇ ਮੇਰੇ ਮੰਦਰ ਵਿੱਚ ਹੀ ਕਰਨਗੇ! ਇਹ ਦੇਸ ਹਿੰਸਾ ਨਾਲ ਭਰਿਆ ਹੋਇਆ ਹੈ। ਅਤੇ ਉਹ ਲਗਾਤਾਰ ਮੈਨੂੰ ਪਾਗਲ ਬਨਾਉਣ ਵਾਲੀਆਂ ਗੱਲਾਂ ਕਰਦੇ ਜਾ ਰਹੇ ਹਨ। ਦੇਖ, ਉਨ੍ਹਾਂ ਨੇ ਚੰਦਰਮਾ ਨੂੰ ਇੱਕ ਝੂਠੇ ਦੇਵਤੇ ਵਜੋਂ ਸਤਿਕਾਰਨ ਲਈ, ਆਪਣੇ ਨੱਕਾਂ ਵਿੱਚ ਨੱਬਾਂ ਪਾਈਆਂ ਹੋਈਆਂ ਹਨ! 18 ਮੈਂ ਉਨ੍ਹਾਂ ਨੂੰ ਆਪਣਾ ਕਹਿਰ ਦਰਸਾਵਾਂਗਾ। ਮੈਂ ਉਨ੍ਹਾਂ ਉੱਤੇ ਕੋਈ ਰਹਿਮ ਨਹੀਂ ਕਰਾਂਗਾ! ਮੈਨੂੰ ਉਨ੍ਹਾਂ ਬਾਰੇ ਕੋਈ ਅਫ਼ਸੋਸ ਨਹੀਂ ਹੋਵੇਗਾ! ਉਹ ਮੇਰੇ ਅੱਗੇ ਉੱਚੀ-ਉੱਚੀ ਪੁਕਾਰ ਕਰਨਗੇ-ਪਰ ਮੈਂ ਉਨ੍ਹਾਂ ਦੀ ਪੁਕਾਰ ਸੁਣਨ ਤੋਂ ਇਨਕਾਰ ਕਰਾਂਗਾ!”

God’s Messengers Punish Jerusalem

ਫ਼ੇਰ ਪਰਮੇਸ਼ੁਰ ਨੇ ਸ਼ਹਿਰ ਨੂੰ ਸਜ਼ਾ ਦੇਣ ਵਾਲੇ ਇੰਚਾਰਜ ਆਗੂਆਂ ਨੂੰ ਉੱਚੀ ਆਵਾਜ਼ ਵਿੱਚ ਪੁਕਾਰਿਆ। ਹਰ ਆਗੂ ਦੇ ਹੱਥ ਵਿੱਚ ਆਪਣਾ ਵਿਨਾਸ਼ਕਾਰੀ ਹਬਿਆਰ ਸੀ। ਫ਼ੇਰ ਮੈਂ ਛੇ ਬੰਦਿਆਂ ਨੂੰ ਉੱਪਰ ਫ਼ਾਟਕ ਵੱਲੋਂ ਸੜਕ ਤੇ ਤੁਰਦਿਆਂ ਦੇਖਿਆ। ਇਹ ਦਰਵਾਜ਼ਾ ਉੱਤਰ ਵਾਲੇ ਪਾਸੇ ਹੈ। ਹਰ ਬੰਦੇ ਕੋਲ ਆਪਣਾ ਮਾਰੂ ਹਬਿਆਰ ਸੀ। ਉਨ੍ਹਾਂ ਵਿੱਚੋਂ ਇੱਕ ਬੰਦੇ ਨੇ ਕਤਾਨੀ ਦੇ ਕੱਪੜੇ ਪਾਏ ਹੋਏ ਸਨ। ਉਸ ਨੇ ਲਿਖਾਰੀ ਦੀ ਕਲਮ ਅਤੇ ਆਪਣੇ ਲੱਕ ਉੱਤੇ ਸਿਆਹੀ ਪਹਿਨੀ ਹੋਈ ਸੀ। ਉਹ ਬੰਦੇ ਮੰਦਰ ਵਿੱਚ ਤਾਂਬੇ ਦੀ ਜਗਵੇਦੀ ਕੋਲ ਗਏ ਅਤੇ ਉੱਥੇ ਖੜ੍ਹੇ ਹੋ ਗਏ। ਤਾਂ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਕਰੂਬੀ ਫ਼ਰਿਸ਼ਤਿਆਂ ਉੱਪਰੋਂ ਉੱਠੀ, ਜਿੱਥੇ ਇਹ ਸੀ। ਫ਼ੇਰ ਪਰਤਾਪ ਮੰਦਰ ਦੇ ਫ਼ਾਟਕ ਤੀਕ ਗਿਆ। ਉਹ ਉਦੋਂ ਰੁਕ ਗਿਆ ਜਦੋਂ ਉਹ ਦਹਿਲੀਜ਼ ਉੱਤੇ ਸੀ। ਫ਼ੇਰ ਪਰਤਾਪ ਨੇ ਕਤਾਨੀ ਦੇ ਵਸਤਰਾਂ ਵਾਲੇ ਅਤੇ ਲਿਖਾਰੀ ਦੀ ਕਲਮ ਅਤੇ ਸਿਆਹੀ ਵਾਲੇ ਬੰਦੇ ਨੂੰ ਆਵਾਜ਼ ਦਿੱਤੀ।

ਫ਼ੇਰ ਯਹੋਵਾਹ ਪਰਤਾਪ ਨੇ ਉਸ ਨੂੰ ਆਖਿਆ, “ਯਰੂਸ਼ਲਮ ਦੇ ਸ਼ਹਿਰ ਵਿੱਚੋਂ ਲੰਘ। ਅਤੇ ਹਰ ਓਸ ਬੰਦੇ ਦੇ ਮੱਬੇ ਉੱਤੇ ਨਿਸ਼ਾਨ ਲਗਾ ਜਿਹੜਾ ਉਨ੍ਹਾਂ ਭਿਆਨਕ ਗੱਲਾਂ ਬਾਰੇ ਦੁੱਖੀ ਅਤੇ ਉਦਾਸ ਹੈ ਜੋ ਲੋਕ ਇਸ ਸ਼ਹਿਰ ਵਿੱਚ ਕਰ ਰਹੇ ਹਨ।”

5-6 ਫ਼ੇਰ ਮੈਂ ਪਰਮੇਸ਼ੁਰ ਨੂੰ ਹੋਰਨਾਂ ਆਦਮੀਆਂ ਨੂੰ ਆਖਦਿਆਂ ਸੁਣਿਆ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਪਹਿਲੇ ਬੰਦੇ ਦੇ ਪਿੱਛੇ ਲੱਗੋ। ਤੁਹਾਨੂੰ ਚਾਹੀਦਾ ਹੈ ਕਿ ਹਰ ਓਸ ਬੰਦੇ ਨੂੰ ਮਾਰ ਦਿਓ ਜਿਸਦੇ ਮੱਬੇ ਉੱਤੇ ਨਿਸ਼ਾਨ ਨਹੀਂ ਲੱਗਿਆ ਹੋਇਆ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬਜ਼ੁਰਗ ਹਨ, ਗੱਭਰੂ ਅਤੇ ਮੁਟਿਆਰ ਹਨ, ਬੱਚੇ ਅਤੇ ਮਾਵਾਂ ਹਨ-ਤੁਹਾਨੂੰ ਆਪਣਾ ਹਬਿਆਰ ਵਰਤਕੇ ਹਰ ਓਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ ਜਿਸਦੇ ਮੱਬੇ ਉੱਤੇ ਨਿਸ਼ਾਨ ਨਹੀਂ ਹੈ। ਕੋਈ ਰਹਿਮ ਨਾ ਕਰੋ। ਕਿਸੇ ਬੰਦੇ ਲਈ ਅਫ਼ਸੋਸ ਨਾ ਕਰੋ! ਇੱਥੋਂ ਮੇਰੇ ਮੰਦਰ ਤੋਂ ਸ਼ੁਰੂ ਕਰੋ।” ਇਸ ਲਈ ਉਨ੍ਹਾਂ ਨੇ ਮੰਦਰ ਦੇ ਸਾਹਮਣੇ ਦੇ ਬਜ਼ੁਰਗਾਂ ਤੋਂ ਸ਼ੁਰੂਆਤ ਕੀਤੀ।

ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ, “ਇਸ ਮੰਦਰ ਨੂੰ ਨਾਪਾਕ ਕਰ ਦਿਓ-ਇਸ ਵਿਹੜੇ ਨੂੰ ਲਾਸ਼ਾਂ ਨਾਲ ਭਰ ਦਿਓ! ਹੁਣ ਜਾਓ!” ਇਸ ਲਈ ਉਹ ਗਏ ਅਤੇ ਸ਼ਹਿਰ ਦੇ ਲੋਕਾਂ ਨੂੰ ਮਾਰਨ ਲੱਗੇ।

ਮੈਂ ਓੱਥੇ ਹੀ ਰੁਕਿਆ ਰਿਹਾ ਜਦੋਂ ਕਿ ਉਹ ਬੰਦੇ ਲੋਕਾਂ ਨੂੰ ਮਾਰਨ ਲਈ ਚੱਲੇ ਗਏ। ਮੈਂ ਧਰਤੀ ਵੱਲ ਝੁਕ ਕੇ ਸਿਜਦਾ ਕੀਤਾ ਅਤੇ ਆਖਿਆ, “ਯਹੋਵਹਾਹ ਮੇਰੇ ਪ੍ਰਭੂ ਜੀ, ਯਰੂਸ਼ਲਮ ਦੇ ਖਿਆਫ਼ ਆਪਣਾ ਕਹਿਰ ਦਰਸਾਉਂਦਿਆਂ ਤੂੰ ਇਸਰਾਏਲ ਦੇ ਸਾਰੇ ਹੀ ਬਚੇ ਹੋਏ ਬੰਦਿਆਂ ਨੂੰ ਮਾਰ ਰਿਹਾ ਹੈਂ?”

ਪਰਮੇਸ਼ੁਰ ਨੇ ਆਖਿਆ, “ਇਸਰਾਏਲ ਅਤੇ ਯਹੂਦਾਹ ਦੇ ਪਰਿਵਾਰ ਨੇ ਬਹੁਤ ਬਹੁਤ ਮਾੜੇ ਪਾਪ ਕੀਤੇ ਹਨ! ਇਸ ਦੇਸ਼ ਅੰਦਰ ਹਰ ਥਾਂ ਲੋਕ ਮਾਰੇ ਜਾ ਰਹੇ ਹਨ। ਅਤੇ ਇਹ ਸ਼ਹਿਰ ਅਨਿਆਂ ਨਾਲ ਭਰਿਆ ਹੋਇਆ ਹੈ। ਕਿਉਂ ਕਿ ਲੋਕ ਆਪਣੇ ਆਪ ਨੂੰ ਆਖਦੇ ਹਨ, ‘ਯਹੋਵਾਹ ਨੇ ਇਸ ਦੇਸ ਨੂੰ ਛੱਡ ਦਿੱਤਾ ਹੈ। ਉਹ ਨਹੀਂ ਦੇਖ ਸੱਕਦਾ ਕਿ ਅਸੀਂ ਕੀ ਕਰ ਰਹੇ ਹਾਂ?’ 10 ਅਤੇ ਮੈਂ ਕੋਈ ਰਹਿਮ ਨਹੀਂ ਦਰਸਾਵਾਂਗਾ। ਮੈਂ ਇਨ੍ਹਾਂ ਲੋਕਾਂ ਲਈ ਕੋਈ ਅਫ਼ਸੋਸ ਨਹੀਂ ਕਰਾਂਗਾ। ਉਨ੍ਹਾਂ ਨੇ ਇਸ ਨੂੰ ਖੁਦ ਸੱਦਾ ਦਿੱਤਾ-ਮੈਂ ਤਾਂ ਇਨ੍ਹਾਂ ਲੋਕਾਂ ਨੂੰ ਸਿਰਫ਼ ਉਹੀ ਸਜ਼ਾ ਦੇ ਰਿਹਾ ਹਾਂ ਜਿਸਦੇ ਉਹ ਅਧਿਕਾਰੀ ਹਨ!”

11 ਫ਼ੇਰ ਕਤਾਨੀ ਦੇ ਵਸਤਰਾਂ ਅਤੇ ਲਿਖਾਰੀ ਵਾਲੀ ਕਲਮ ਦਵਾਤ ਵਾਲਾ ਬੰਦਾ ਬੋਲਿਆ। ਉਸ ਨੇ ਆਖਿਆ, “ਮੈਂ ਉਹੀ ਕੁਝ ਕੀਤਾ ਹੈ ਜਿਸਦਾ ਤੁਸੀਂ ਆਦੇਸ਼ ਦਿੱਤਾ ਸੀ।”

The Glory of the Lord Leaves the Temple

10 ਫ਼ੇਰ ਮੈਂ ਕਰੂਬੀ ਦੇ ਫ਼ਰਿਸਤਿਆਂ ਦੇ ਸਿਰਾਂ ਉੱਪਰ ਮੂਧੇ ਭਾਂਡੇ ਵੱਲ ਦੇਖਿਆ। ਭਾਂਡਾ ਨੀਲਮ ਵਾਂਗ ਸਾਫ਼ ਨੀਲਾ ਦਿਖਾਈ ਦਿੰਦਾ ਸੀ। ਅਤੇ ਓੱਥੇ ਇੱਕ ਚੀਜ਼ ਸੀ ਜਿਹੜੀ ਭਾਂਡੇ ਉੱਤੇ ਤਖਤ ਵਰਗੀ ਜਾਪਦੀ ਸੀ। ਫ਼ੇਰ ਤਖਤ ਉੱਤੇ ਬੈਠੇ ਹੋਏ ਬੰਦੇ ਨੇ ਕਤਾਨੀ ਦੇ ਵਸਤਰਾਂ ਵਾਲੇ ਬੰਦੇ ਨੂੰ ਆਖਿਆ, “ਕਰੂਬੀ ਫ਼ਰਿਸ਼ਤਿਆਂ ਦੇ ਹੇਠਾਂ ਪਹੀਆਂ ਦੇ ਵਿੱਚਲੀ ਥਾਂ ਉੱਤੇ ਕਦਮ ਰੱਖ। ਕਰੂਬੀ ਫ਼ਰਿਸ਼ਤਿਆਂ ਦੇ ਦਰਮਿਆਨ ਬਲਦੇ ਹੋਏ ਮੁੱਠੀ ਭਰ ਕੋਲੇ ਲੈ ਅਤੇ ਜਾਕੇ ਯਰੂਸ਼ਲਮ ਦੇ ਸ਼ਹਿਰ ਉੱਤੇ ਸੁੱਟ ਦੇ।”

ਬੰਦਾ ਮੇਰੇ ਕੋਲੋਂ ਗੁਜ਼ਰਿਆ। ਕਰੂਬੀ ਫ਼ਰਿਸ਼ਤੇ ਮੰਦਰ ਦੇ ਦੱਖਣ ਵਾਲੇ ਪਾਸੇ ਖਲੋਤੇ ਸਨ ਜਦੋਂ ਉਹ ਬੰਦਾ ਉਨ੍ਹਾਂ ਵੱਲ ਚਲਕੇ ਗਿਆ। ਬੱਦਲ ਨੇ ਅੰਦਰਲੇ ਵਿਹੜੇ ਨੂੰ ਭਰ ਦਿੱਤਾ। ਫ਼ੇਰ ਮੰਦਰ ਦੇ ਫ਼ਾਟਕ ਦੀ ਸਰਦਲ ਨੇੜਿਓ ਕਰੂਬੀ ਦੇ ਫ਼ਰਿਸ਼ਤਿਆਂ ਵਿੱਚੋਂ ਯਹੋਵਾਹ ਦਾ ਪਰਤਾਪ ਉੱਠਿਆ। ਫ਼ੇਰ ਮੰਦਰ ਬੱਦਲ ਨਾਲ ਭਰ ਗਿਆ। ਅਤੇ ਯਹੋਵਾਹ ਦੇ ਪਰਤਾਪ ਚੋ ਤੇਜ਼ ਰੋਸ਼ਨੀ ਪੂਰੇ ਵਿਹੜੇ ਵਿੱਚ ਫ਼ੈਲ ਗਈ। ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਦਾ ਸ਼ੋਰ ਅੰਦਰੋਂ ਉੱਠਦਾ ਹੋਇਆ ਬਾਹਰਲੇ ਵਿਹੜੇ ਵਿੱਚ ਵੀ ਸੁਣਿਆ ਜਾ ਸੱਕਦਾ ਸੀ। ਆਵਾਜ਼ ਬਹੁਤ ਉੱਚੀ ਸੀ-ਜਿਵੇਂ ਕਿ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਬੋਲਣ ਦੀ ਗਰਜਦਾਰ ਆਵਾਜ਼ ਹੋਵੇ।

ਪਰਮੇਸ਼ੁਰ ਨੇ ਕਤਾਨੀ ਦੇ ਵਸਤਰਾਂ ਵਾਲੇ ਬੰਦੇ ਨੂੰ ਇੱਕ ਆਦੇਸ਼ ਦਿੱਤਾ ਸੀ। ਪਰਮੇਸ਼ੁਰ ਨੇ ਉਸ ਨੂੰ ਆਖਿਆ ਸੀ ਕਿ ਉਹ ਕਰੂਬੀ ਫ਼ਰਿਸ਼ਤਿਆਂ ਵਿੱਚਕਾਰ ਪਹੀਆਂ ਦੀ ਵਿੱਚਕਾਰਲੀ ਥਾਂ ਤੇ ਜਾਵੇ ਅਤੇ ਕੁਝ ਗਰਮ ਕੋਲੇ ਲੈ ਆਵੇ। ਇਸ ਲਈ ਉਹ ਗਿਆ ਅਤੇ ਪਹੀਏ ਨੇੜੇ ਖਲੋ ਗਿਆ। ਕਰੂਬੀ ਫਰਿਸ਼ਤਿਆਂ ਵਿੱਚੋਂ ਇੱਕ ਨੇ ਆਪਣਾ ਹੱਥ ਵੱਧਾਇਆ ਅਤੇ ਕਰੂਬੀ ਫ਼ਰਿਸ਼ਤਿਆਂ ਦੇ ਵਿੱਚਕਾਰ ਵਾਲੀ ਥਾਂ ਤੋਂ ਕੁਝ ਮਘਦੇ ਕੋਲੇ ਚੁੱਕ ਲੇ। ਉਸ ਨੇ ਉਹ ਕੋਲੇ ਉਸ ਆਦਮੀ ਦੇ ਹੱਥਾਂ ਉੱਤੇ ਧਰ ਦਿੱਤੇ। ਅਤੇ ਆਦਮੀ ਚੱਲਾ ਗਿਆ। ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਹੇਠਾਂ ਮਨੁੱਖੀ ਬਾਹਾਂ ਵਰਗੀ ਕੋਈ ਚੀਜ਼ ਸੀ।

ਮੈਂ ਧਿਆਨ ਦਿੱਤਾ ਕਿ ਓੱਥੇ ਚਾਰ ਪਹੀਏ ਸਨ। ਹਰੇਕ ਕਰੂਬੀ ਫ਼ਰਿਸ਼ਤੇ ਨੇੜੇ ਇੱਕ ਪਹੀਆ ਸੀ। ਅਤੇ ਪਹੀਏ ਸਾਫ਼ ਪੀਲੇ ਜਵਾਹਰ ਵਰਗੇ ਜਾਪਦੇ ਸਨ। 10 ਚਾਰ ਪਹੀਏ ਸਨ ਅਤੇ ਉਹ ਸਾਰੇ ਹੀ ਇੱਕੋ ਜਿਹੇ ਜਾਪਦੇ ਸਨ। ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਪਹੀਏ ਅੰਦਰ ਪਹੀਆ ਹੋਵੇ। 11 ਜਦੋਂ ਉਹ ਹਿਲਦੇ ਸਨ ਤਾਂ ਕਿਸੇ ਵੀ ਦਿਸ਼ਾ ਵੱਲ ਜਾ ਸੱਕਦੇ ਸਨ। ਪਰ ਕਰੂਬੀ ਫ਼ਰਿਸ਼ਤੇ ਹਿਲਣ ਵੇਲੇ ਮੁੜਦੇ ਨਹੀਂ ਸਨ। ਉਹ ਉਸੇ ਦਿਸ਼ਾ ਵੱਲ ਜਾਂਦੇ ਸਨ ਜਿਧਰ ਸਿਰ ਦੇਖ ਰਿਹਾ ਹੁੰਦਾ। ਜਦੋਂ ਉਹ ਹਿਲਦੇ ਸਨ ਤਾਂ ਮੁੜਦੇ ਨਹੀਂ ਸਨ। 12 ਉਨ੍ਹਾਂ ਦੇ ਸਰੀਰਾਂ ਉੱਤੇ ਹਰ ਪਾਸੇ ਅੱਖਾਂ ਲੱਗੀਆਂ ਹੋਈਆਂ ਸਨ। ਉਨ੍ਹਾਂ ਦੀਆਂ ਪਿੱਠਾ ਉੱਤੇ ਉਨ੍ਹਾਂ ਦੀਆਂ ਬਾਹਾਂ ਉੱਤੇ, ਉਨ੍ਹਾਂ ਦੇ ਖੰਭਾਂ ਉੱਤੇ ਅਤੇ ਉਨ੍ਹਾਂ ਦੇ ਪਹੀਆਂ ਉੱਤੇ ਅੱਖਾਂ ਸਨ। ਹਾਂ ਸਾਰੇ ਚਹੁਂਆਂ ਪਹੀਆਂ ਉੱਤੇ ਅੱਖਾਂ ਸਨ। 13 ਇਹ ਪਹੀਏ ਉਂਝ ਸਨ ਜਿਵੇਂ ਮੈਂ ਆਖਿਆ ਸੁਣਿਆ ਸੀ, “ਪਹੀਆਂ ਦੇ ਵਿੱਚਕਾਰਲੀ ਥਾਂ।”

14-15 ਹਰੇਕ ਕਰੂਬੀ ਫ਼ਰਿਸ਼ਤੇ ਦੇ ਚਾਰ ਮੂੰਹ ਸਨ। ਇੱਕ ਮੂੰਹ ਕਰੂਬੀ ਦਾ ਮੂੰਹ ਸੀ। ਦੂਸਰਾ ਮੂੰਹ ਆਦਮੀ ਦਾ ਮੂੰਹ ਸੀ। ਤੀਸਰਾ ਮੂੰਹ ਸ਼ੇਰ ਦਾ ਮੂੰਹ ਸੀ। ਅਤੇ ਚੌਬਾ ਚਿਹਰਾ ਬਾਜ਼ ਦਾ ਚਿਹਰਾ ਸੀ। ਫ਼ੇਰ ਮੈਨੂੰ ਕਿਬਾਰ ਨਹਿਰ ਵਿਖੇ ਦੇਖੇ ਜਾਨਵਰਾਂ ਦਾ ਚੇਤਾ ਆਇਆ।

ਫ਼ੇਰ ਕਰੂਬੀ ਫ਼ਰਿਸ਼ਤੇ ਹਵਾ ਵਿੱਚ ਉੱਪਰ ਉੱਠੇ। 16 ਅਤੇ ਉਨ੍ਹਾਂ ਦੇ ਨਾਲ ਹੀ ਪਹੀਏ ਵੀ ਉੱਠ ਗਏ। ਫ਼ੇਰ ਕਰੂਬੀ ਫ਼ਰਿਸ਼ਤਿਆਂ ਨੇ ਆਪਣੇ ਖੰਭ ਚੁੱਕੇ ਅਤੇ ਹਵਾ ਵਿੱਚ ਉੱਡ ਗਏ, ਕੋਈ ਪਹੀਏ ਵੀ ਮੁੜੇ ਨਹੀਂ। 17 ਜੇ ਕਰੂਬੀ ਫ਼ਰਿਸ਼ਤੇ ਹਵਾ ਵਿੱਚ ਉਡਦੇ ਤਾਂ ਪਹੀਏ ਵੀ ਉਨ੍ਹਾਂ ਦੇ ਨਾਲ ਹੀ ਗਏ। ਜੇ ਕਰੂਬੀ ਫ਼ਰਿਸ਼ਤੇ ਸਬਿਰ ਹੋਕੇ ਖਲੋਂਦੇ ਸਨ ਤਾਂ ਇਸੇ ਤਰ੍ਹਾਂ ਹੀ ਪਹੀਏ ਵੀ ਕਰਦੇ ਸਨ। ਕਿਉਂ ਕਿ ਜਾਨਵਰ ਦੀ ਹਵਾ ਉਨ੍ਹਾਂ ਵਿੱਚ ਸੀ।

18 ਫ਼ੇਰ ਯਹੋਵਾਹ ਦਾ ਪਰਤਾਪ ਮੰਦਰ ਦੀ ਸਰਦਲ ਤੋਂ ਉੱਠੀ, ਕਰੂਬੀ ਫ਼ਰਿਸ਼ਤਿਆਂ ਦੇ ਉੱਪਰ ਚਲੀ ਗਈ ਅਤੇ ਉੱਥੇ ਰੁਕ ਗਈ। 19 ਫ਼ੇਰ ਕਰੂਬੀ ਫ਼ਰਿਸ਼ਤਿਆਂ ਨੇ ਆਪਣੇ ਖੰਭ ਖੋਲ੍ਹੇ ਅਤੇ ਹਵਾ ਵਿੱਚ ਉੱਡ ਗਏ। ਮੈਂ ਉਨ੍ਹਾਂ ਨੂੰ ਮੰਦਰ ਛੱਡ ਕੇ ਜਾਂਦਿਆ ਦੇਖਿਆ। ਪਹੀਏ ਵੀ ਉਨ੍ਹਾਂ ਦੇ ਨਾਲ ਚੱਲੇ ਗਏ। ਫ਼ੇਰ ਉਹ ਯਹੋਵਾਹ ਦੇ ਮੰਦਰ ਦੇ ਪੂਰਬੀ ਫ਼ਾਟਕ ਕੋਲ ਰੁਕ ਗਏ। ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਉਨ੍ਹਾਂ ਦੇ ਉੱਪਰ ਹਵਾ ਵਿੱਚ ਸੀ।

20 ਫ਼ੇਰ ਮੈਨੂੰ ਕਿਬਾਰ ਨਹਿਰ ਦੇ ਕੰਢੇ ਦੇਖੇ ਯਹੋਵਾਹ ਦਾ ਪਰਤਾਪ ਹੇਠਲੇ ਜਾਨਵਰਾਂ ਦਾ ਦਰਸ਼ਨ ਯਾਦ ਆਇਆ। ਅਤੇ ਮੈਨੂੰ ਯਾਦ ਆਇਆ ਕਿ ਉਹ ਜਾਨਵਰ ਕਰੂਬੀ ਦੇ ਫ਼ਰਿਸ਼ਤੇ ਹੀ ਸਨ। 21 ਮੇਰਾ ਭਾਵ ਹੈ ਹਰ ਜਾਨਵਰ ਦੇ ਚਾਰ ਚਿਹਰੇ ਸਨ, ਚਾਰ ਖੰਭ ਸਨ, ਅਤੇ ਕੁਝ ਅਜਿਹਾ ਉਨ੍ਹਾਂ ਨੇ ਖੰਭਾਂ ਹੇਠਾਂ ਆਦਮੀ ਦੀਆਂ ਬਾਹਾਂ ਵਰਗਾ ਦਿਖਾਈ ਦਿੰਦਾ ਸੀ। 22 ਕਰੂਬੀ ਫ਼ਰਿਸ਼ਤਿਆਂ ਦੇ ਮੂੰਹ ਵੀ ਕਬਾਰ ਨਹਿਰ ਕੰਢੇ ਦੇਖੇ ਜਾਨਵਰਾਂ ਦੇ ਦਰਸ਼ਨ ਵਰਗੇ ਹੀ ਚਾਰ ਮੂੰਹ ਸਨ। ਅਤੇ ਉਹ ਸਾਰੇ ਹੀ ਉਸ ਦਿਸ਼ਾ ਵੱਲ ਸਿੱਧਾ ਦੇਖਦੇ ਸਨ ਜਿੱਧਰ ਉਹ ਜਾਂਦੇ ਸਨ।

Punjabi Bible: Easy-to-Read Version (ERV-PA)

2010 by World Bible Translation Center